ਸਤਿੰਦਰ ਸਰਤਾਜ ਦੀ ਫ਼ਿਲਮ ਇੱਕੋ ਮਿੱਕੇ’ ਅਤੇ ਅਮਰਿੰਦਰ ਗਿੱਲ ਦੀ’ ਚੱਲ ਮੇਰਾ ਪੁੱਤ 2′ Clash | Chal mera putt 2

IKKO MIKKE

ਸਤਿੰਦਰ ਸਰਤਾਜ ਦੀ ਫ਼ਿਲਮ ਇੱਕੋ ਮਿੱਕੇ’ ਅਤੇ ਅਮਰਿੰਦਰ ਗਿੱਲ ਦੀ’ ਚੱਲ ਮੇਰਾ ਪੁੱਤ 2′ ਦਾ ਮੁਕਾਬਲਾ ਨਾ ਕਰਵਾਓ

ਅੱਜ ਪੰਜਾਬੀ ਫ਼ਿਲਮ ਉਦਯੋਗ ਸਿਖਰਾਂ ਵੱਲ ਵਧ ਰਿਹਾ ਹੈ। ਵਿਦੇਸ਼ਾਂ ਤੋਂ ਚੰਗੇ ਨਿਰਮਾਤਾ ਪੰਜਾਬੀ ਸਿਨੇਮੇ ਨੂੰ ਪ੍ਰਫੁੱਲਤ ਕਰਨ ‘ਚ ਆਪਣਾ ਯੌਗਦਾਨ ਪਾ ਰਹੇ ਹਨ ਤੇ ਧੜਾਧੜ ਚੰਗੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਪੰਜਾਬੀ ਫ਼ਿਲਮਾ ਦਾ ਦਰਸ਼ਕ ਵਰਗ ਬਹੁਤ ਥੋੜ੍ਹਾ ਤੇ ਸੀਮਤ ਹੈ ਜਿੱਥੇ ਇੱਕੋ ਦਿਨ ਦੋ ਦੋ ਫ਼ਿਲਮਾਂ ਰਿਲੀਜ਼ ਕਰਨਾ ਗ਼ਲਤ ਨੀਤੀ ਹੈ ਪੰਜਾਬੀ ਦਰਸ਼ਕ ਦੀ ਜੇਬ ਏਨੀ ਇਜਾਜ਼ਤ ਨਹੀਂ ਦਿੰਦੀ ਕਿ ਇਕੋ ਵੇਲੇ ਦੋ ਫ਼ਿਲਮਾਂ ਵੇਖ ਸਕੇ। ਅਜਿਹੇ ਹਾਲਾਤਾਂ ਵਿੱਚ ਦਰਸ਼ਕ ਵਲੋਂ ਇੱਕ ਫ਼ਿਲਮ ਹੀ ਚੁਣੀ ਜਾਵੇਗੀ। ਪਰ ਦੁੱਖ ਦੀ ਗੱਲ ਹੈ ਕਿ ਸਾਡੇ ਫ਼ਿਲਮਕਾਰਾਂ ਨੂੰ ਪਤਾ ਨੀਂ ਕਿਹੜਾ ਭਰਮ ਹੈ ਕਿ ਇਕੋ ਦਿਨ ਦੋ-ਦੋ ਫ਼ਿਲਮਾਂ ਨੂੰ ਰਿਲੀਜ਼ ਕਰਨ ਦਾ ਮੁਕਾਬਲਾ ਕਰਵਾਉਣ ਲੱਗੇ ਹਨ। ਸਤਿੰਦਰ ਸਰਤਾਜ ਪੰਜਾਬੀ ਸੰਗੀਤ ਖੇਤਰ ਦੀ ਇਕ ਸਨਮਾਨਿਤ ਸ਼ਖਸੀਅਤ ਹੈ ਜੋ ਇੰਨੀਂ ਦਿਨੀਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰ ਰਹੇ ਹਨ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਰੀ ਫ਼ਿਲਮ ਇੰਡਸਟਰੀ ਨੂੰ ਸਤਿੰਦਰ ਸਰਤਾਜ ਦਾ ਸੁਆਗਤ ਕਰਨਾ ਚਾਹੀਦਾ ਹੈ, ਉਸਦੀ ਫ਼ਿਲਮ ਦੇ ਪ੍ਰਚਾਰ ‘ਚ ਮਦਦ ਕਰਨੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਹੋ ਰਿਹਾ।

Satinder Sartaj Latest Movie 2020
13 ਮਾਰਚ ਨੂੰ ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਦੀ ਫ਼ਿਲਮ ‘ਇੱਕੋ ਮਿੱਕੇ’ ਰਿਲੀਜ਼ ਹੋਵੇਗੀ ਇਸ ਫ਼ਿਲਮ ਦੀ ਰਿਲੀਜ਼ ਮਿਤੀ 13 ਮਾਰਚ ਕਾਫ਼ੀ ਸਮਾਂ ਪਹਿਲਾਂ ਹੀ ਅਨਾਊਂਸ ਹੋ ਚੁੱਕੀ ਸੀ ਪ੍ਰੰਤੂ ਇਸੇ ਮਿਤੀ ਨੂੰ ਅਮਰਿੰਦਰ ਗਿੱਲ ਦੀ ਕਾਮੇਡੀ ਵਿਸੇ ਦੀ ਫ਼ਿਲਮ ‘ ਚੱਲ ਮੇਰਾ ਪੁੱਤ 2’ ਦੇ ਰਿਲੀਜ਼ ਹੋਣ ਦੀਆਂ ਖ਼ਬਰਾਂ ਹਨ। ਦੋਵੇਂ ਫ਼ਿਲਮਾ ਦੇ ਵਿਸ਼ੇ ਬਹੁਤ ਵਧੀਆਂ ਹਨ। ਦੋਵੇਂ ਸਮਾਜਿਕ ਦਾਇਰੇ ਨਾਲ ਜੁੜੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਹਨ।ਪਰ ਦਰਸ਼ਕ ਆਪਣੀ ਜੇਬ ਵੱਲ ਵੇਖਦਾ ਹੋਇਆ ਇੱਕ ਫਿਲ਼ਮ ਹੀ ਵੇਖ ਸਕੇਗਾ। ਜੇਕਰ ਇਹੋ ਫ਼ਿਲਮਾਂ ਹਫ਼ਤੇ ਦੇ ਫਰਕ ਨਾਲ ਰਿਲੀਜ਼ ਹੁੰਦੀਆ ਹਨ ਤਾ ਦੋਵਾਂ ਫ਼ਿਲਮਾਂ ਨੂੰ ਚੰਗਾ ਮੁਨਾਫ਼ਾ ਹੋਣ ਦੇ ਆਸਾਰ ਹਨ।
ਪ੍ਰੰਤੂ ਸੋਚਣ ਵਾਲੀ ਗੱਲ ਹੈ ਕਿ ਜਦ ਸਤਿੰਦਰ ਸਰਤਾਜ ਨੇ ਆਪਣੀ ਫਿਲਮ ਪਹਿਲਾਂ ਹੀ ਅਨਾਊਂਸ ਕਰ ਦਿੱਤੀ ਸੀ ਫਿਰ ਅਮਰਿੰਦਰ ਗਿੱਲ ਨੇ ਆਪਣੀ ਫਿਲਮ ਦੀ ਰਿਲੀਜਿਗ ਉਸੇ ਤਾਰੀਖ਼ ਨੂੰ ਕਿਉਂ ਰੱਖੀ? ਕਿਤੇ ਦੂਜੇ ਗਾਇਕਾਂ ਵਾਂਗ ਇਨ੍ਹਾਂ ਵਿਚ ਕੋਈ ਨਿੱਜੀ ਰੰਜ਼ਿਸ਼ ਤਾਂ ਨਹੀਂ ਜੋ ਇਸ ਤਰ੍ਹਾਂ ਹੋ ਰਿਹਾ ਹੈ?
ਖੈਰ ਕੁਝ ਵੀ ਹੋਵੇ ਪਰ ਇਸ ਤਰ੍ਹਾਂ ਹੋਣਾ ਪੰਜਾਬੀ ਸਿਨੇਮੇ ਲਈ ਮਾੜਾ ਸਾਬਤ ਹੋ ਸਕਦਾ ਹੈ।

Chal Mera Putt 2 Amrinder Gill Movie
ਪੰਜਾਬੀ ਸਿਨੇਮੇ ਦੀ ਭਲਾਈ ਲਈ ਸਮੁੱਚੇ ਫ਼ਿਲਮਕਾਰਾਂ, ਕਲਾਕਾਰਾਂ ਤੇ ਡਿਸਟੀਬਿਊਟਰਾਂ ਨੂੰ ਆਪਸੀ ਤਾਲਮੇਲ ਸਦਕਾ ਪੰਜਾਬੀ ਸਿਨੇਮੇ ਨੂੰ ਮਜਬੂਤ ਕਰਨ ਦੇ ਲਈ ਇਸ ਪ੍ਰਤੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ l

For More Detail Contact Shan Punjabi Media 7837777504